Urology Insights Medically Verified Publication

ਗੁਰਦੇ ਦੀ ਪੱਥਰੀ ਦੇ ਕਾਰਨ, ਲੱਛਣ , ਇਲਾਜ਼ ਤੇ ਡਾਕਟਰ ਕੋਲ ਜਾਣ ਦਾ ਸਮਾਂ.

Dr. Rajesh Khosla By Dr. Rajesh Khosla (Senior Urologist)
April 14, 2024
5 min read
ਗੁਰਦੇ ਦੀ ਪੱਥਰੀ ਦੇ ਕਾਰਨ, ਲੱਛਣ , ਇਲਾਜ਼ ਤੇ ਡਾਕਟਰ ਕੋਲ ਜਾਣ ਦਾ ਸਮਾਂ.
ਗੁਰਦੇ ਦੀ ਪੱਥਰੀ ਦੀ ਬਿਮਾਰੀ ਯੂਰੀਨਰੀ ਪਰਨਾਲੀ ਦੀਆਂ ਸੱਮਸਿਆਵਾਂ ਵਿਚ ਸਭ ਤੋਂ ਆਮ ਬਿਮਾਰੀ ਹੈ। ਪਿਸ਼ਾਬ ਵਿੱਚ ਮੌਜੂਦ ਯੂਰਿਕ ਐਸਿਡ, ਫਾਸਫੋਰਸ, ਕੈਲਸ਼ੀਅਮ, ਆਕਸਾਲਿਕ ਐਸਿਡ ਇਕੱਠੇ ਮਿਲ ਕੇ ਪੱਥਰੀ ਬਣਾਉਂਦੇ ਹਨ।ਗੁਰਦੇ ਦੀ ਪੱਥਰੀ ਜ਼ਿਆਦਾਤਰ ਗੁਰਦੇ ਵਿੱਚ ਹੁੰਦੀ ਹੈ, ਪਰ ਕੁਝ ਮਾਮਲਿਆਂ ਵਿੱਚ ਇਹ ਯੂਰੇਥਰਾ ਜਾਂ ਬਲੈਡਰ ਵਿੱਚ ਵੀ ਹੋ ਸਕਦੀ ਹੈ। ਇਹ ਉਹ ਬਿਮਾਰੀ ਹੈ ਜਿਸ ਵਿੱਚ ਮੂਤਰ ਟਰੈਕ ਵਿੱਚ ਇੱਕ ਠੋਸ ਟੁਕੜਾ (ਕਿਡਨੀ ਸਟੋਨ) ਵਿਕਸਤ ਹੁੰਦਾ ਹੈ। ਇੱਕ ਛੋਟਾ ਜਿਹਾ ਪੱਥਰ ਤਾਂ ਬਗੈਰ ਕਿਸੇ ਰੁਕਾਵਟ  ਲੰਘ ਸਕਦਾ ਹੈ ਪਰ ਜੇ ਕਿਸੇ ਪੱਥਰ ਦਾ ਆਕਾਰ  5 ਮਿਲੀਮੀਟਰ (0.2 ਇੰਚ) ਤੋਂ ਵੱਧ ਜਾਂਦਾ ਹੈ, ਤਾਂ ਇਹ ਮੂਤਰ  ਦੇ ਰੁਕਾਵਟ ਦਾ ਕਾਰਨ ਬਣ ਸਕਦਾ ਹੈ, ਨਤੀਜੇ ਵਜੋਂ ਪਿੱਠ ਜਾਂ ਪੇਟ ਵਿੱਚ ਭਾਰੀ ਦਰਦ ਹੁੰਦਾ ਹੈ।  ਗੁਰਦੇ ਦੀ  ਪੱਥਰੀ ਦੇ ਨਤੀਜੇ ਵਜੋਂ ਉਲਟੀਆਂ, ਪਿਸ਼ਾਬ ਵਿੱਚ ਖੂਨ ਆ ਸਕਦਾ ਹੈ। ਕਈ  ਲੋਕ ਹਣ ਜਿੰਨਾ ਨੂੰ ਇੱਕ ਵਾਰ ਗੁਰਦੇ ਦੀ ਪੱਥਰੀ ਹੁੰਦੀ ਹੈ ਤੇ  ਦਸ ਸਾਲਾਂ ਦੇ ਅੰਦਰ ਅੰਦਰ ਦੂਜੀ ਵਾਰ ਹੋ ਜਾਂਦੀ ਹੈ।   

ਗੁਰਦੇ ਦੀ ਪੱਥਰੀ ਦੇ ਲੱਛਣ : 

  • ਬਹੁਤ ਜਿਆਦਾ ਪਿਸ਼ਾਬ ਆਉਣਾ 
  • ਪਿਸ਼ਾਬ ਕਰਨ ਵਿੱਚ ਦਰਦ ਹੋਣਾ 
  • ਪਿਸ਼ਾਬ ਦਾ ਰੰਗ ਗਹੂੜਾ ਹੋਣਾ 
  • ਪਿਸ਼ਾਬ ਵਿਚੋਂ ਬਦਬੂ ਆਉਣਾ 
  • ਉਲਟੀ ਆਉਣਾ 
  • ਬੁਖ਼ਾਰ ਅਤੇ ਠੰਡ ਲੱਗਣਾ 
  • ਪੇਟ ਵਿਚ ਦਰਦ 
  • ਪਿੱਠ ਦੇ ਨਿਚਲੇ ਹਿੱਸੇ ਵਿੱਚ ਦਰਦ ਹੋਣਾ 
  •  ਬਹੁਤ ਜ਼ਿਆਦਾ ਪਸੀਨਾ ਆਉਣਾ
ਪੱਥਰੀ ਜਿੰਨੀ ਵੱਡੀ , ਦਰਦ ਵੀ ਓਨਾ ਹੀ ਵੱਡਾ। ਇਹ ਸਮੇਂ ਦੇ ਨਾਲ ਵਧਦਾ ਜਾਂਦਾ ਹੈ, ਇਸ ਲਈ ਜੇਕਰ ਤੁਸੀਂ ਸ਼ੁਰੂ ਵਿੱਚ ਅਜਿਹੇ ਕੋਈ ਲੱਛਣ ਦੇਖਦੇ ਹੋ, ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ।   

ਗੁਰਦੇ ਦੀ ਪੱਥਰੀ ਦੇ ਕਾਰਨ : 

  • ਪਿਸ਼ਾਬ ਵਿੱਚ ਵਾਧੂ ਰਸਾਇਣਾਂ ਦਾ ਹੋਣਾ 
  • ਸਰੀਰ ਵਿੱਚ ਜਰੂਰੀ ਖਣਿਜਾਂ  ਦੀ ਘਾਟ
  • ਘੱਟ ਪਾਣੀ ਪੀਣਾ 
  • ਵਿਟਾਮਿਨ ਡੀ ਦੀ ਵਾਧੂ ਮਾਤਰਾ 
  • ਖੁਰਾਕ ਸਮੇ ਤੇ ਨਾ ਲੈਣਾ 
  • ਜੰਕ ਫੂਡ ਜ਼ਿਆਦਾ ਖਾਣਾ 
  • ਮੋਟਾਪਾ 
 

ਡਾਕਟਰ ਕੋਲ ਕਦੋਂ ਜਾਣਾ ਚਾਹੀਦਾ ਹੈ ?

ਜੇਕਰ ਤੁਸੀਂ ਹੇਠ ਲਿਖੀਆਂ ਤਕਲੀਫ਼ਾਂ ਵਿਚੋਂ ਨਿੱਕਲ ਰਹੇ ਹੋ ਤਾਂ ਤੁਹਾਨੂੰ  ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।  
  • ਤੇਜ਼  ਦਰਦ ਜੋ ਬੈਠਣ ਵਿਚ ਮੁਸ਼ਕਿਲ ਦਾ ਕਾਰਣ ਬਣਦਾ ਹੈ
  • ਮਤਲੀ ਤੇ  ਉਲਟੀਆਂ
  • ਬੁਖਾਰ ਅਤੇ ਦਰਦ ਇੱਕੋ ਸਮੇ ਹੋਣਾ 
  • ਪਿਸ਼ਾਬ ਵਿੱਚ ਖੂਨ ਦਾ ਆਉਣਾ 
  • ਪਿਸ਼ਾਬ ਕਰਨ ਵਿੱਚ ਮੁਸ਼ਕਲ ਆਉਣੀ 
 

ਗੁਰਦੇ ਦੀ ਪੱਥਰੀ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

ਇਲਾਜ ਹੇਠ ਲਿਖੇ ਕਾਰਨਾਂ ਉੱਪਰ ਨਿਰਭਰ ਕਰਦਾ ਹੈ: 
  • ਪੱਥਰ ਕਿੰਨਾ ਵੱਡਾ ਹੈ?
  • ਪੱਥਰ ਦੀ ਕਿਸਮ ਕੀ ਹੈ?
  • ਕੀ ਪੱਥਰ ਦਰਦ ਦਾ ਕਾਰਨ ਬਣ ਰਿਹਾ ਹੈ?
  • ਕੀ ਪੱਥਰੀ ਪਿਸ਼ਾਬ ਨਾਲੀ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ?
ਜੇ ਪੱਥਰੀ ਛੋਟੀ ਹੈ, ਤਾਂ ਇਹ ਮੂਤਰ ਰਾਹੀਂ ਪੱਥਰ ਨੂੰ ਬਾਹਰ ਕੱਢਣ ਵਿੱਚ ਮਦਦ ਕਰਨ ਲਈ ਦਰਦ ਦੀ ਦਵਾਈ ਲੈਣਾ ਅਤੇ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥਾਂ ਦਾ ਸੇਵਨ ਕਰਨਾ ਕਾਫ਼ੀ ਹੁੰਦਾ ਹੈ। ਪਰ ਜੇਕਰ ਗੁਰਦੇ ਦੀ ਪੱਥਰੀ ਆਕਾਰ ਵਿੱਚ ਕਾਫੀ  ਵੱਡੀ ਹੈ, ਤਾਂ ਸਰਜਰੀ ਅਤੇ ਹੋਰ ਤਰੀਕਿਆਂ  ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਤਰੀਕੇ  ਹਨ:
  • ਸਰਜਰੀ: ਇਹ ਇੱਕ ਮੁਸ਼ਕਿਲ ਤਰੀਕਾ  ਹੈ। ਪੱਥਰੀ ਨੂੰ ਹਟਾਉਣ ਲਈ ਗੁਰਦੇ ਵਿੱਚ ਇੱਕ ਟਿਊਬ ਪਾਈ ਜਾਂਦੀ ਹੈ। ਤੁਹਾਨੂੰ ਦੋ ਤੋਂ ਤਿੰਨ ਦਿਨਾਂ ਲਈ ਹਸਪਤਾਲ ਵਿੱਚ ਰਹਿਣ ਦੀ ਲੋੜ ਪਵੇਗੀ।
  • ਲਿਥੀਓਟ੍ਰੀਪਸੀ: ਇਸ ਪ੍ਰਕਿਰਿਆ ਵਿੱਚ, ਲੇਜ਼ਰ ਦੀ ਮਦਦ ਦੇ ਨਾਲ  ਗੁਰਦੇ ਦੀ ਵੱਡੀ ਪੱਥਰੀ ਨੂੰ ਟੁਕੜਿਆਂ ਵਿੱਚ ਤੋੜਿਆ ਜਾਂਦਾ ਹੈ , ਜੋ ਤੁਹਾਡੇ ਸਰੀਰ ਵਿੱਚੋਂ ਪਿਸ਼ਾਬ ਦੇ ਨਾਲ ਬਾਹਰ ਜਾਣ ਜਿੰਨੇ ਛੋਟੇ ਹੁੰਦੇ ਹਨ। ਇਹ ਜਨਰਲ ਅਨੱਸਥੀਸੀਆ ਦੇ ਨਾਲ  ਕੀਤਾ ਜਾਂਦਾ ਹੈ, ਇਸ ਲਈ ਮਰੀਜ਼ ਨੂੰ ਪ੍ਰਕਿਰਿਆ ਦੌਰਾਨ ਕੁਝ ਵੀ ਮਹਿਸੂਸ ਨਹੀਂ ਹੁੰਦਾ।  
  • ਯੂਰੇਟਰੋਸਕੋਪੀ: ਪੱਥਰ ਨੂੰ ਹਟਾਉਣ ਲਈ ਯੂਰੇਟਰ ਵਿੱਚ ਇੱਕ ਟਿਊਬ ਪਾਈ ਜਾਂਦੀ ਹੈ ਅਤੇ  ਇਸਨੂੰ ਛੋਟੇ ਛੋਟੇ  ਟੁਕੜਿਆਂ ਵਿੱਚ ਤੋੜਨ ਲਈ ਲੇਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਇਹ ਸਿਸਟਮ ਤੋਂ ਬਾਹਰ ਕੱਢੇ ਜਾ ਸਕਣ
  ਖੋਸਲਾ ਸਟੋਨ ਕਿਡਨੀ ਅਤੇ ਸਰਜੀਕਲ ਸੈਂਟਰ, ਲੁਧਿਆਣਾ ਦਾ ਸਭ ਤੋਂ ਵਧੀਆ ਕਿਡਨੀ ਹਸਪਤਾਲ, ਜਿਸ ਵਿਚ ਪੂਰੀ ਟੀਮ ਮਰੀਜ਼ ਦੀ ਚੰਗੀ ਤਰਾਂ ਸੇਵਾ ਕਰਨ ਲਈ ਕੰਮ ਕਰਦੀ ਹੈ। ਇਸ ਤੋਂ ਇਲਾਵਾ, ISO-9001-2015 ਪਰਮਾਣਿਤ ਹਸਪਤਾਲ ਦੇ ਤੌਰ 'ਤੇ, ਇਹ ਨਾ ਸਿਰਫ਼ ਅੰਤਰਰਾਸ਼ਟਰੀ ਅਭਿਆਸਾਂ ਦੀ ਪਾਲਣਾ ਕਰਦੇ ਹਨ ਬਲਕਿ  ਇਹ ਯਕੀਨੀ ਬਣਾਉਂਦੇ ਹਨ  ਕਿ ਹਸਪਤਾਲ ਮਰੀਜਾਂ ਦੀ ਤੰਦਰੁਸਤੀ ਨੂੰ ਯਕੀਨੀ  ਬਣਾਉਣ ਲਈ ਸਭ ਤੋਂ ਵਧੀਆ ਕੰਮ ਕਰੇ।