ਅੱਜ ਦੇ ਸਮੇਂ ਵਿੱਚ ਗੁਰਦੇ ਦੀ ਪੱਥਰੀ ਇੱਕ ਗੰਭੀਰ ਅਤੇ ਆਮ ਸਮੱਸਿਆ ਹੈ। ਤੁਹਾਨੂੰ ਦੱਸ ਦਈਏ ਕਿ ਖਣਿਜ ਅਤੇ ਨਮਕ ਦੇ ਕਣ ਗੁਰਦੇ ਵਿੱਚ ਇਕੱਠੇ ਹੋ ਜਾਂਦੇ ਹਨ ਤੇ ਉਹ ਮਿਲ ਕੇ ਗੁਰਦੇ ਵਿੱਚ ਪੱਥਰੀ ਦਾ ਨਿਰਮਾਣ ਕਰਦੇ ਹਨ। ਜਿਵੇਂ ਕਿ ਸਾਨੂੰ ਪਤਾ ਹੀ ਹੈ, ਲੋਕਾਂ ਨੂੰ ਗੁਰਦੇ ਦੀ ਸਮੱਸਿਆ ਗਲਤ ਖਾਣ-ਪੀਣ ਅਤੇ ਗਲਤ ਜੀਵਨ ਸ਼ੈਲੀ ਦੀਆਂ ਆਦਤਾਂ ਦੇ ਕਾਰਣ ਹੁੰਦੀ ਹੈ। ਇੱਕ ਵਿਅਕਤੀ ਨੂੰ ਇਸ ਸਮੱਸਿਆ ਦੌਰਾਨ ਉਸਦੇ ਡਾਕਟਰ ਦੁਆਰਾ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਦਵਾਈਆਂ ਅਤੇ ਸਰਜਰੀ ਦੀ ਵਰਤੋਂ ਕਰਕੇ ਗੁਰਦੇ ਦੀ ਪੱਥਰੀ ਨੂੰ ਠੀਕ ਕਿੱਤਾ ਜਾਂਦਾ ਹੈ, ਪਰ ਆਪਣੀ ਖੁਰਾਕ ਵਿੱਚ ਤੁਸੀਂ ਕੁਝ ਚੀਜ਼ਾਂ ਨੂੰ ਸ਼ਾਮਲ ਕਰਕੇ ਗੁਰਦੇ ਦੀ ਪੱਥਰੀ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕਰ ਸਕਦੇ ਹੋਂ। ਆਮ ਤੌਰ ਤੇ ਗੁਰਦੇ ਦੀ ਪੱਥਰੀ ਦੀ ਸਮੱਸਿਆ ਦੌਰਾਨ ਸ਼ਹਿਤੂਤ ਦਾ ਸੇਵਨ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆਓ ਇਸਦੇ ਬਾਰੇ ਜਾਣਦੇ ਹਾਂ।